1. Home
 2. ਭਾਈਚਾਰਾ ਦਿਸ਼ਾ-ਨਿਰਦੇਸ਼

ਭਾਈਚਾਰਾ ਦਿਸ਼ਾ-ਨਿਰਦੇਸ਼

TikTok ਤੁਹਾਨੂੰ ਸਿੱਧਾ ਆਪਣੇ ਸਮਾਰਟਫ਼ੋਨ ਤੋਂ ਆਪਣੇ ਜੀਵਨ ਦੇ ਕੀਮਤੀ ਪਲਾਂ ਨੂੰ ਕੈਪਚਰ ਕਰਨ ਅਤੇ ਸਾਂਝਾ ਕਰਨ ਦੀ ਤਾਕਤ ਦਿੰਦਾ ਹੈ। ਛੋਟੀ ਵੀਡੀਓ ਰਾਹੀਂ ਆਪਣੇ ਰਚਨਾਤਮਕ ਵਿਚਾਰਾਂ ਨੂੰ ਵਿਅਕਤ ਕਰਕੇ, ਅਤੇ ਮੱਤਭੇਦਾਂ ਨੂੰ ਵਿਅਕਤ ਕਰਦੇ ਹੋਏ ਆਪਸ ਵਿੱਚ ਕੁਝ ਸਾਂਝਾ ਮੱਤ ਲੱਭ ਕੇ ਵਿਸ਼ਵਵਿਆਪੀ TikTok ਭਾਈਚਾਰੇ ਦਾ ਹਿੱਸਾ ਬਣੋ।

TikTok ਦੇ ਭਾਈਚਾਰਕ ਦਿਸ਼ਾਨਿਰਦੇਸ਼, ਜਿਹਨਾਂ ਨੂੰ ਸਮੇਂਸਮੇਂਤੇ ਅੱਪਡੇਟ ਕੀਤਾ ਜਾਂਦਾ ਹੈ, ਉਹ ਸੁਰੱਖਿਅਤ ਅਤੇ ਦੋਸਤਾਨਾ ਮਾਹੌਲ ਕਾਇਮ ਕਰਨ ਲਈ ਮਹੱਤਵਪੂਰਨ ਆਚਾਰ ਕੋਡ ਹਨ। ਦਿਸ਼ਾਨਿਰਦੇਸ਼ਾਂ ਦੀ ਉਲੰਘਣਾ ਕਰਨ ਦੇ ਨਤੀਜੇ ਵਜੋਂ ਤੁਹਾਡੇ ਖਾਤੇ ਅਤੇ/ਜਾਂ ਸਮੱਗਰੀ ਨੂੰ ਹਟਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਵਰਤੋਂਕਾਰਾਂ ਲਈ ਲਾਜ਼ਮੀ ਹੈ ਕਿ ਉਹ ਸਥਾਨਕ ਕਾਨੂੰਨ ਦੀ ਪਾਲਣਾ ਕਰਨ। ਲਾਗੂ ਕਾਨੂੰਨ ਵਿੱਚ ਦਿੱਤੀ ਇਜਾਜ਼ਤ ਦੇ ਅਨੁਸਾਰ, ਅਸੀਂ ਸਮੱਗਰੀ ਦੀ ਨਿਗਰਾਨੀ ਕਰਨ ਅਤੇ ਅਥਾਰਟੀਆਂ ਨੂੰ ਸਮੱਗਰੀ ਦੀ ਰਿਪੋਰਟ ਕਰਨ ਦਾ ਅਧਿਕਾਰ ਰਾਖਵਾਂ ਰੱਖਦੇ ਹਾਂ।

ਸਾਡੀਆਂ ਨੀਤੀਆਂ ਅਤੇ ਦਿਸ਼ਾਨਿਰਦੇਸ਼ ਇਸ ਭਾਈਚਾਰੇ ਵਿੱਚ ਸਾਰਿਆਂ ਲਈ ਭਰੋਸਾ, ਸਤਿਕਾਰ, ਅਤੇ ਸਕਾਰਾਤਮਕ ਮਾਹੌਲ ਵਧਾਉਣ ਲਈ ਮੌਜੂਦ ਹਨ।

TikTok ਅਜਿਹੀ ਥਾਂ ਹੈ ਜਿੱਥੇ ਤੁਸੀਂ ਨਿਮਨਲਿਖਤ ਚੀਜ਼ਾਂ ਨੂੰ ਪੋਸਟ, ਸਾਂਝਾ, ਜਾਂ ਉਹਨਾਂ ਦਾ ਪ੍ਰਚਾਰ ਨਹੀਂ ਕਰ ਸਕਦੇ ਹੋ:

ਨੁਕਸਾਨਦਾਇਕ ਜਾਂ ਖ਼ਤਰਨਾਕ ਸਮੱਗਰੀ ਦੇ ਸਮੇਤ

ਜਦੋਂ ਤੁਸੀਂ TikTok ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਇੱਕ ਵਿਸ਼ਵਵਿਆਪੀ ਭਾਈਚਾਰੇ ਵਿੱਚ ਸ਼ਾਮਲ ਹੁੰਦੇ ਹੋ। ਅਜਿਹੀ ਸਮੱਗਰੀ ਪੋਸਟ ਨਾ ਕਰੋ ਜਾਂ ਸਾਂਝੀ ਨਾ ਕਰੋ ਜੋ ਦੂਜੇ ਵਰਤੋਂਕਾਰਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਜਾਂ ਖੁਦ ਨੂੰ ਨੁਕਸਾਨ ਪਹੁੰਚਾਉਣ ਲਈ ਉਹਨਾਂ ਨੂੰ ਪ੍ਰੇਰਿਤ ਕਰ ਸਕਦੀ ਹੈ ਭਾਵੇਂ ਉਹ ਨੁਕਸਾਨ ਸ਼ਰੀਰਕ, ਭਾਵਨਾਤਮਕ, ਵਿੱਤੀ, ਜਾਂ ਕਾਨੂੰਨੀ ਤੌਰਤੇ ਹੋਵੇ।

 • ਅੱਤਵਾਦੀ ਸੰਗਠਨਾਂ ਅਤੇ ਦੂਜੇ ਅਪਰਾਧਿਕ ਸੰਗਠਨਾਂ ਨੂੰ TikTok ਦੀ ਵਰਤੋਂ ਕਰਨ ਦੀ ਸਖਤ ਮਨਾਹੀ ਹੈ। ਇਹਨਾਂ ਸੰਗਠਨਾਂ ਜਾਂ ਲੋਕਾਂ ਦਾ ਪ੍ਰਚਾਰ ਕਰਨ ਜਾਂ ਸਮਰਥਨ ਕਰਨ ਲਈ TikTok ਦੀ ਵਰਤੋਂ ਨਾ ਕਰੋ।
 • ਅਜਿਹੀ ਕੋਈ ਸਮੱਗਰੀ ਪੋਸਟ ਜਾਂ ਸਾਂਝੀ ਨਾ ਕਰੋ ਜਾਂ ਕਿਸੇ ਨੂੰ ਨਾ ਭੇਜੋ ਜਿਸ ਵਿੱਚ ਖਤਰਨਾਕ ਕਰਤਬ, ਖੁਦ ਨੂੰ ਜ਼ਖਮੀ ਕਰਨਾ ਜਾਂ ਆਤਮਹੱਤਿਆ ਪ੍ਰਦਰਸ਼ਿਤ ਕੀਤੀ ਹੁੰਦੀ ਹੈ, ਨਾ ਹੀ ਅਜਿਹੀ ਸਮੱਗਰੀ ਪ੍ਰਦਾਨ ਕਰੋ ਜੋ ਹੋਰ ਲੋਕਾਂ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰੇ।
 • ਅਜਿਹੀ ਕੋਈ ਸਮੱਗਰੀ ਪੋਸਟ ਜਾਂ ਸਾਂਝੀ ਨਾ ਕਰੋ ਜਾਂ ਕਿਸੇ ਨੂੰ ਨਾ ਭੇਜੋ ਜੋ ਖਾਣ ਦੀਆਂ ਵਿਕਾਰਾਂ ਦਾ ਪ੍ਰਦਰਸ਼ਨ, ਪ੍ਰਚਾਰ, ਜਾਂ ਖਾਣ ਦੀਆਂ ਵਿਕਾਰਾਂ ਲਈ ਹਿਦਾਇਤਾਂ ਪ੍ਰਦਾਨ ਕਰਦੀ ਹੈ।
 • ਕਿਸੇ ਵਿਸ਼ੇਸ਼ ਵਿਅਕਤੀ ਨੂੰ ਸ਼ਰੀਰਕ ਨੁਕਸਾਨ ਪਹੁੰਚਾਉਣ ਦੀ ਧਮਕੀ ਦੇਣ ਸਮੇਤ, ਹੋਰ ਲੋਕਾਂ ਨੂੰ ਨਾ ਹੀ ਡਰਾਓ ਅਤੇ ਨਾ ਹੀ ਧਮਕਾਓ।
 • ਹਥਿਆਰ, ਬੰਬ, ਨਸ਼ੀਲੇ ਪਦਾਰਥ, ਜਾਂ ਸਥਾਨਕ ਕਾਨੂੰਨਾਂ ਦੁਆਰਾ ਪਾਬੰਦੀ ਲਗਾਏ ਮਾਲ ਨੂੰ ਵੇਚਣ ਜਾਂ ਇਹਨਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ TikTok ਦੀ ਵਰਤੋਂ ਨਾ ਕਰੋ।
 • ਆਨਲਾਈਨ ਜੂਏ ਜਾਂ ਹੋਰ ਵਿੱਤੀ ਸਕੀਮਾਂ ਦਾ ਪ੍ਰਚਾਰ ਜਾਂ ਉਹਨਾਂ ਨੂੰ ਉਤਸ਼ਾਹਿਤ ਕਰਨ ਲਈ TikTok ਦੀ ਵਰਤੋਂ ਨਾ ਕਰੋ।
 • ਅਜਿਹੀ ਕੋਈ ਸਮੱਗਰੀ ਪੋਸਟ ਜਾਂ ਸਾਂਝੀ ਨਾ ਕਰੋ ਜਾਂ ਕਿਸੇ ਨੂੰ ਨਾ ਭੇਜੋ ਜਿਸ ਵਿੱਚ ਗੈਰਕਾਨੂੰਨੀ ਗਤੀਵਿਧੀਆਂ ਸ਼ਾਮਲ ਹਨ

ਅਸ਼ਲੀਲ ਜਾਂ ਵਿਚਲਿਤ ਕਰਨ ਵਾਲੀ ਸਮੱਗਰੀ

TikTok ਵਿੱਚ ਅਸ਼ਲੀਲ, ਹਿੰਸਕ, ਵਿਚਲਿਤ ਕਰਨ ਵਾਲੀ, ਜਾਂ ਸੰਵੇਦਨਸ਼ੀਲ ਸਮੱਗਰੀ ਲਈ ਕੋਈ ਥਾਂ ਨਹੀਂ ਹੈ। ਜੇ ਤੁਸੀਂ ਇਹ ਸਮੱਗਰੀ ਆਪਣੇ ਮਾਤਾਪਿਤਾ ਜਾਂ ਬੱਚਿਆਂ ਨੂੰ ਨਹੀਂ ਦਿਖਾ ਸਕਦੇ, ਤਾਂ ਕਿਰਪਾ ਕਰਕੇ ਉਸ ਸਮੱਗਰੀ ਨੂੰ ਇੱਥੇ ਵੀ ਪੋਸਟ ਨਾ ਕਰੋ।

 • ਅਸ਼ਲੀਲ, ਹਿੰਸਕ, ਵਿਚਲਿਤ ਕਰਨ ਵਾਲੀ, ਜਾਂ ਸੰਵੇਦਨਸ਼ੀਲ ਸਮੱਗਰੀ ਨੂੰ ਪੋਸਟ, ਸਾਂਝਾ ਨਾ ਕਰੋ, ਜਾਂ ਕਿਸੇ ਨੂੰ ਨਾ ਭੇਜੋ, ਨਾ ਹੀ ਦੂਜਿਆਂ ਨੂੰ ਹਿੰਸਾ ਦੇ ਕੰਮ ਕਰਨ ਲਈ ਉਕਸਾਉਣ ਵਾਲੀ ਕੋਈ ਸਮੱਗਰੀ ਭੇਜੋ

ਭੇਦ-ਭਾਵ ਜਾਂ ਨਫ਼ਰਤ ਵਾਲਾ ਭਾਸ਼ਣ

TikTok ਇੱਕ ਸੰਮਿਲਿਤ ਭਾਈਚਾਰਾ ਹੈ। ਦੂਜੇ ਲੋਕਾਂ ਦੇ ਖਿਲਾਫ ਹਿੰਸਾ ਭੜਕਾਉਣਾ ਜਾਂ ਉਕਸਾਉਣਾ ਸਵੀਕਾਰਯੋਗ ਨਹੀਂ ਹੈ।

 • ਅਜਿਹੀ ਕੋਈ ਸਮੱਗਰੀ ਪੋਸਟ ਜਾਂ ਸਾਂਝੀ ਨਾ ਕਰੋ ਜਾਂ ਕਿਸੇ ਨੂੰ ਨਾ ਭੇਜੋ ਜੋ ਲੋਕਾਂ ਦੇ ਇੱਕ ਸਮੂਹ ਦੇ ਖਿਲਾਫ ਉਹਨਾਂ ਦੀ ਜਾਤੀ, ਨਸਲ, ਧਰਮ, ਕੌਮ, ਸਭਿਆਚਾਰ, ਅਪੰਗਤਾ, ਜਿਨਸੀ ਰੁਝਾਨ, ਲਿੰਗ, ਲਿੰਗ ਪਛਾਣ, ਉਮਰ, ਜਾਂ ਕਿਸੇ ਹੋਰ ਭੇਦਭਾਵ ਦੇ ਆਧਾਰਤੇ ਨਫ਼ਰਤ ਪੈਦਾ ਕਰਦੀ ਹੈ।
 • ਅਜਿਹੀ ਕੋਈ ਸਮੱਗਰੀ ਪੋਸਟ ਜਾਂ ਸਾਂਝੀ ਨਾ ਕਰੋ ਜਾਂ ਕਿਸੇ ਨੂੰ ਨਾ ਭੇਜੋ ਜਿਸ ਕਾਰਨ ਲੜਾਈ ਝਗੜਾ ਪੈਦਾ ਹੋ ਸਕਦਾ ਹੈ, ਇਸ ਵਿੱਚ ਟ੍ਰੋਲਿੰਗ ਜਾਂ ਭੜਕਾਊ ਟਿੱਪਣੀਆਂ ਕਰਨਾ ਸ਼ਾਮਲ ਹੈ

ਨਗਨਤਾ ਜਾਂ ਅਸ਼ਲੀਲ ਗਤੀਵਿਧੀ

ਸਾਡੇ ਭਾਈਚਾਰੇ ਵਿੱਚ ਅਸ਼ਲੀਲ ਜਿਨਸੀ ਸਮੱਗਰੀ ਲਈ ਜਾਂ ਜਿਨਸੀ ਸੰਤੁਸ਼ਟੀ ਦੇ ਇਰਾਦੇ ਨਾਲ ਬਣਾਈ ਸਮੱਗਰੀ ਲਈ ਕੋਈ ਥਾਂ ਨਹੀਂ ਹੈ। ਜੇ ਤੁਹਾਡੀ ਸਮੱਗਰੀ ਅਜਿਹੀ ਹੈ ਜਿਸ ਨੂੰ ਤੁਸੀਂ ਜਨਤਕ ਤੌਰਤੇ ਦਿਖਾ ਨਹੀਂ ਸਕਦੇ, ਤਾਂ ਉਸਨੂੰ ਪੋਸਟ ਨਾ ਕਰੋ

 • TikTok ਵਿੱਚ ਅਜਿਹੀ ਸਮੱਗਰੀ ਦੀ ਸਖਤ ਮਨਾਹੀ ਹੈ ਜੋ ਜਿਨਸੀ ਉਤਪੀੜਨ, ਜਿਨਸੀ ਸ਼ੋਸ਼ਣ, ਜਾਂ ਜਿਨਸੀ ਹਿੰਸਾ ਦਾ ਪ੍ਰਦਰਸ਼ਨ, ਪ੍ਰਚਾਰ, ਜਾਂ ਉਸਨੂੰ ਉਤਸ਼ਾਹਿਤ ਕਰਦੀ ਹੈ। ਕਿਰਪਾ ਕਰਕੇ ਅਜਿਹੀ ਸਮੱਗਰੀ ਨੂੰ ਪੋਸਟ ਨਾ ਕਰੋ।
 • ਕਿਰਪਾ ਕਰਕੇ ਅਸ਼ਲੀਲ ਸਮੱਗਰੀ, ਜਿਨਸੀ ਸਮੱਗਰੀ, ਜਾਂ ਨਗਨਤਾ ਵਾਲੀ ਸਮੱਗਰੀ ਨੂੰ ਪੋਸਟ ਜਾਂ ਸਾਂਝਾ ਨਾ ਕਰੋ, ਜਾਂ ਕਿਸੇ ਨੂੰ ਨਾ ਭੇਜੋ
 • ਦੇਹ ਵਪਾਰ, ਰਿਝਾਉਣ, ਜਾਂ ਕਿਸੇ ਹੋਰ ਕਿਸਮ ਦੇ ਸੈਕਸ ਵਪਾਰ ਨਾਲ ਸੰਬੰਧਿਤ ਸਮੱਗਰੀ ਪ੍ਰਦਾਨ ਨਾ ਕਰੋ।

ਬਾਲ ਸੁਰੱਖਿਆ ਦੀ ਉਲੰਘਣਾ

TikTok ਬਾਲ ਸੁਰੱਖਿਆ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ। ਜੇ ਸਾਨੂੰ ਅਜਿਹੀ ਸਮੱਗਰੀ ਦਾ ਪਤਾ ਲੱਗਦਾ ਹੈ ਜੋ ਬੱਚਿਆਂ ਦਾ ਜਿਨਸੀ ਸ਼ੋਸ਼ਣ, ਉਹਨਾਂ ਨੂੰ ਟਾਰਗਿਟ ਕਰਦੀ ਹੈ, ਜਾਂ ਉਹਨਾਂ ਨੂੰ ਖਤਰੇ ਵਿੱਚ ਪਾਉਂਦੀ ਹੈ, ਤਾਂ ਅਸੀਂ ਜ਼ਰੂਰਤ ਅਨੁਸਾਰ ਕਾਨੂੰਨ ਲਾਗੂ ਕਰਨ ਵਾਲੇ ਸੰਗਠਨਾਂ ਨੂੰ ਸੂਚਿਤ ਕਰ ਸਕਦੇ ਹਾਂ ਜਾਂ ਕੇਸ ਦਰਜ ਕਰ ਸਕਦੇ ਹਾਂ

 • TikTok ਵਿੱਚ ਅਜਿਹੀ ਅਸ਼ਲੀਲ ਜਿਨਸੀ ਸਮੱਗਰੀ ਸ਼ਾਮਲ ਕਰਨਾ ਸਖਤ ਮਨ੍ਹਾਂ ਹੈ ਜਿਹਨਾਂ ਵਿੱਚ ਨਾਬਾਲਗ ਸ਼ਾਮਲ ਹੁੰਦੇ ਹਨ ਜਾਂ ਅਜਿਹੀ ਸਮੱਗਰੀ ਜੋ ਨਾਬਾਲਗਾਂ ਦਾ ਜਿਨਸੀ ਸ਼ੋਸ਼ਣ ਕਰਦੀ ਹੈ। ਕਿਰਪਾ ਕਰਕੇ ਅਜਿਹੀ ਸਮੱਗਰੀ ਪੋਸਟ ਨਾ ਕਰੋ।
 • TikTok ਅਜਿਹੇ ਵੀਡੀਓ ਹਟਾ ਸਕਦਾ ਹੈ ਜਾਂ ਉਹਨਾਂ ਤੱਕ ਪਹੁੰਚ ਨੂੰ ਸੀਮਿਤ ਕਰ ਸਕਦਾ ਹੈ ਜਿਹਨਾਂ ਵਿੱਚ ਨਗਨਤਾ, ਅਸ਼ਲੀਲ ਚੀਜ਼ਾਂ ਸੁਝਾਉਣ ਵਾਲੀ ਸਮੱਗਰੀ, ਜਾਂ ਅਣਜਾਣੇ ਵਿੱਚ ਉਕਸਾਉਣ ਵਾਲੀ ਸਮੱਗਰੀ ਜਿਹਨਾਂ ਵਿੱਚ ਨਾਬਾਲਗ ਹੁੰਦੇ ਹਨ ਸ਼ਾਮਲ ਹੈ, ਕਿਉਂਕਿ ਅਜਿਹੇ ਵੀਡੀਓ ਹੋਰ ਲੋਕਾਂ ਦੁਆਰਾ ਗਲਤ ਤਰੀਕੇ ਨਾਲ ਵਰਤੇ ਜਾ ਸਕਦੇ ਹਨ।
 • ਅਜਿਹੀ ਕੋਈ ਸਮੱਗਰੀ ਪੋਸਟ ਜਾਂ ਸਾਂਝੀ ਨਾ ਕਰੋ ਜਾਂ ਕਿਸੇ ਨੂੰ ਨਾ ਭੇਜੋ ਜੋ ਨਾਬਾਲਗਾਂ ਨਾਲ ਆਨਲਾਈਨ ਡੇਟਿੰਗ ਦੇ ਬਾਰੇ, ਪੈਸੇ ਦੇ ਕੇ ਕੀਤੀ ਜਾਣ ਵਾਲੀ ਡੇਟਿੰਗ ਦੇ ਬਾਰੇ, ਜਾਂ ਨਾਬਾਲਗਾਂ ਦੀ ਨਿੱਜਤਾ ਵਿੱਚ ਦਖ਼ਲ ਦੇਣ ਦੇ ਬਾਰੇ ਹੈ, ਜਾਂ ਅਜਿਹੀ ਹੋਰ ਸਮੱਗਰੀ ਜੋ ਨਾਬਾਲਗਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਖਤਰੇ ਵਿੱਚ ਪਾਉਂਦੀ ਹੈ।
 • ਜਨਤਕ ਪੋਸਟਾਂ ਜਾਂ ਨਿੱਜੀ ਸੁਨੇਹਿਆਂ ਦੀ ਵਰਤੋਂ ਕਰਕੇ ਨਾਬਾਲਗ ਵਰਤੋਂਕਾਰਾਂ ਨੂੰ ਪਰੇਸ਼ਾਨ ਨਾ ਕਰੋ।
 • ਜੇ ਤੁਹਾਡੀ ਉਮਰ 13 ਸਾਲ ਤੋਂ ਘੱਟ ਹੈ, ਜਾਂ ਸੇਵਾ ਦੀਆਂ ਸ਼ਰਤਾਂ ਵਿੱਚ ਨਿਰਧਾਰਿਤ ਉਮਰ ਤੋਂ ਅਲੱਗ, ਤੁਹਾਡੇ ਦੇਸ਼ ਜਾਂ ਖੇਤਰ ਲਈ ਤੈਅ ਕੀਤੀ ਨਿਉਨਤਮ ਉਮਰ ਤੋਂ ਤੁਹਾਡੀ ਉਮਰ ਘੱਟ ਹੈ, ਤਾਂ ਇਸ ਐਪ ਦੀ ਵਰਤੋਂ ਨਾ ਕਰੋ

ਪਰੇਸ਼ਾਨ ਕਰਨਾ ਜਾਂ ਸਾਈਬਰ ਧੱਕੇਸ਼ਾਹੀ

ਅਸੀਂ ਇੱਕ ਸਕਾਰਾਤਮਕ ਮਾਹੌਲ ਕਾਇਮ ਕਰਨ ਅਤੇ ਆਪਣੇ ਵਰਤੋਂਕਾਰਾਂ ਨੂੰ ਦੁਰਵਿਹਾਰਮੁਕਤ ਅਨੁਭਵ ਪ੍ਰਦਾਨ ਕਰਨ ਲਈ ਸਖ਼ਤ ਮਿਹਨਤ ਕਰਦੇ ਹਾਂ। ਕਿਰਪਾ ਕਰਕੇ ਆਪਣੀ ਗੱਲਬਾਤ ਵਿੱਚ ਨਿਮਰਤਾ ਰੱਖੋ ਅਤੇ ਸਾਰੇ ਵਰਤੋਂਕਾਰਾਂ ਨਾਲ ਸਤਿਕਾਰ ਭਰਿਆ ਵਿਵਹਾਰ ਕਰੋ।

 • ਜਨਤਕ ਪੋਸਟਾਂ ਅਤੇ/ਜਾਂ ਨਿੱਜੀ ਸੁਨੇਹਿਆਂ ਦੀ ਵਰਤੋਂ ਕਰਕੇ ਹੋਰ ਲੋਕਾਂ ਨੂੰ ਪਰੇਸ਼ਾਨ ਨਾ ਕਰੋ।
 • ਦੂਜੇ ਲੋਕਾਂ ਦੀ ਨਿੱਜੀ ਤੌਰਤੇ ਪਛਾਣ ਕਰਨਯੋਗ ਜਾਣਕਾਰੀ ਦਾ ਖੁਲਾਸਾ ਨਾ ਕਰੋ, ਜਿਵੇਂ ਕਿ ਉਹਨਾਂ ਦਾ ਪਤਾ, ਫ਼ੋਨ ਨੰਬਰ, ਈਮੇਲ ਪਤਾ, ID ਨੰਬਰ, ਅਤੇ ਕ੍ਰੈਡਿਟ ਕਾਰਡ ਨੰਬਰ।
 • ਜਾਣਬੁੱਝ ਕੇ, ਹੋਰ ਲੋਕਾਂ ਨੂੰ ਬੇਇੱਜ਼ਤ, ਬਦਨਾਮ, ਅਪਮਾਨ ਜਾਂ ਉਹਨਾਂ ਨਾਲ ਧੱਕੇਸ਼ਾਹੀ ਨਾ ਕਰੋ, ਨਾ ਹੀ ਦੂਜੇ ਵਰਤੋਂਕਾਰਾਂ ਨੂੰ ਅਜਿਹਾ ਕਰਨ ਲਈ ਉਤਸ਼ਾਹਿਤ ਕਰੋ।

ਕਿਸੇ ਹੋਰ ਦਾ ਰੂਪ ਧਾਰਨਾ, ਸਪੈਮ, ਜਾਂ ਹੋਰ ਗੁੰਮਰਾਹਕੁੰਨ ਸਮੱਗਰੀ

ਸਾਡਾ ਭਾਈਚਾਰਾ ਉੱਚਗੁਣਵੱਤਾ ਵਾਲੀ ਦਿਲਚਸਪ ਸਮੱਗਰੀ ਦਾ ਮਾਨ ਕਰਦਾ ਹੈ। ਸਪੈਮ ਵਰਗੀ, ਨਕਲੀ, ਜਾਂ ਗੁੰਮਰਾਹਕੁੰਨ ਸਮੱਗਰੀ ਜਾਂ ਵਿਵਹਾਰ ਨੂੰ ਹਟਾ ਦਿੱਤਾ ਜਾਵੇਗਾ।

 • ਨਕਲੀ ਪਹਿਚਾਣ ਬਣਾ ਕੇ ਕਿਸੇ ਹੋਰ ਵਿਅਕਤੀ ਜਾਂ ਸੰਸਥਾ ਦਾ ਰੂਪ ਧਾਰਨ ਕਰਨ ਦੀ ਕੋਸ਼ਿਸ਼ ਨਾ ਕਰੋ, ਕਿਸੇ ਵਿਅਕਤੀ ਜਾਂ ਸੰਸਥਾ ਨਾਲ ਆਪਣੇ ਸੰਬੰਧ ਬਾਰੇ ਝੂਠੀ ਜਾਣਕਾਰੀ ਦੇ ਕੇ ਲੋਕਾਂ ਨੂੰ ਉਲਝਣ ਵਿੱਚ ਨਾ ਪਾਓ, ਜਾਂ ਪੈਸੇ ਕਮਾਉਣ ਦੀਆਂ ਸਕੀਮਾਂ ਵਾਲੀ ਗੁੰਮਰਾਹਕੁੰਨ ਸਮੱਗਰੀ ਪੋਸਟ ਨਾ ਕਰੋ
 • ਕਿਸੇ ਵੀ ਤਰੀਕੇ ਨਾਲ ਨਕਲੀ ਟ੍ਰੈਫਿਕ ਤਿਆਰ ਨਾ ਕਰੋ, ਜਿਵੇਂ ਕਿ ਟਿੱਪਣੀਆਂ ਦੀ ਖਰੀਦ, ਟਿੱਪਣੀਆਂ ਲਿਖਣ ਲਈ ਕਿਸੇ ਨੂੰ ਨਿਯੁਕਤ ਕਰਨਾ ਜਾਂ ਖੁਦ ਨਿਯੁਕਤ ਹੋਣਾ, ਬਾਰਬਾਰ ਇੱਕੋ ਸਮੱਗਰੀ ਨੂੰ ਸਾਂਝਾ ਕਰਨਾ, ਚੇਨ ਬਣਾਉਣ ਵਾਲੀਆਂ ਚਿਠੀਆਂ ਭੇਜਣਾ, ਅਤੇ ਵਿਊ, ਲਾਈਕਸ ਜਾਂ ਟਿੱਪਣੀਆਂ ਪ੍ਰਾਪਤ ਕਰਨ ਲਈ ਝੂਠੀ ਜਾਣਕਾਰੀ ਦੀ ਵਰਤੋਂ ਕਰਨਾ।

ਬੌਧਿਕ ਸੰਪਤੀ ਅਤੇ ਕਾਰਜ ਸਥਾਨ ਸਮੱਗਰੀ

TikTok ਅਜਿਹੀ ਥਾਂ ਹੈ ਜਿੱਥੇ ਤੁਸੀਂ ਆਪਣਾ ਰਚਨਾਤਮਕ ਹੁਨਰ ਅਤੇ ਆਪਣੇ ਵਿਚਾਰ ਪੇਸ਼ ਕਰ ਸਕਦੇ ਹੋ ਜੋ ਪੂਰੀ ਤਰ੍ਹਾਂ ਵਿਲੱਖਣ ਅਤੇ ਅਸਲੀ ਹੁੰਦੇ ਹਨ

 • ਅਜਿਹੀ ਕੋਈ ਸਮੱਗਰੀ ਪੋਸਟ ਜਾਂ ਸਾਂਝੀ ਨਾ ਕਰੋ ਜਾਂ ਕਿਸੇ ਨੂੰ ਨਾ ਭੇਜੋ ਜੋ ਕਿਸੇ ਹੋਰ ਦੇ ਕਾਪੀਰਾਈਟ, ਟ੍ਰੇਡਮਾਰਕ, ਜਾਂ ਹੋਰ ਬੌਧਿਕ ਸੰਪਤੀ ਦੇ ਅਧਿਕਾਰਾਂ ਦੀ ਉਲੰਘਣਾ ਕਰਦੀ ਹੈ।
 • ਅਜਿਹੀ ਸਮੱਗਰੀ ਜਾਂ ਜਾਣਕਾਰੀ ਪੋਸਟ ਨਾ ਕਰੋ ਜੋ ਤੁਹਾਡੇ ਰੁਜ਼ਗਾਰਦਾਤਾ ਦੀਆਂ ਅੰਦਰੂਨੀ ਨੀਤੀਆਂ ਦੀ ਉਲੰਘਣਾ ਕਰ ਸਕਦੀ ਹੈ।

ਹੋਰ ਖਤਰਨਾਕ ਗਤੀਵਿਧੀਆਂ

ਉਪਰੋਕਤ ਦੱਸੀ ਗਈ ਸਮੱਗਰੀ ਅਤੇ ਵਿਵਹਾਰ ਤੋਂ ਇਲਾਵਾ, ਸਾਡੀਆਂ ਨੀਤੀਆਂ ਅਜਿਹੀ ਗਤੀਵਿਧੀ ਉੱਤੇ ਰੋਕ ਲਗਾਉਂਦੀ ਹੈ ਜੋ TikTok ਦੀ ਸੇਵਾ ਨੂੰ ਕਮਜ਼ੋਰ ਬਣਾਉਂਦੀ ਹੈ।

 • TikTok ਦੀਆਂ ਰੋਜ਼ਾਨਾ ਦੀਆਂ ਕਾਰਵਾਈਆਂ ਵਿੱਚ ਰੁਕਾਵਟ ਪੈਦਾ ਨਾ ਕਰੋ, ਉਸ ਦੀ ਵੈੱਬਸਾਈਟ ਜਾਂ ਸੰਬੰਧਿਤ ਨੈੱਟਵਰਕਾਂ ਨੂੰ ਹੈਕ ਨਾ ਕਰੋ, ਜਾਂ ਵਰਤੋਂਕਾਰਾਂ ਦੀ ਪਹੁੰਚ ਨੂੰ ਸੀਮਿਤ ਕਰਨ ਲਈ ਵਰਤੇ ਜਾਣ ਵਾਲੇ ਉਪਾਵਾਂ ਨੂੰ ਬਾਈਪਾਸ ਕਰਨ ਦੀ ਕੋਸ਼ਿਸ਼ ਨਾ ਕਰੋ।
 • ਅਜਿਹੀਆਂ ਫਾਈਲਾਂ ਨੂੰ ਸਾਂਝਾ ਨਾ ਕਰੋ ਜਿਹਨਾਂ ਵਿੱਚ ਵਾਇਰਸ, ਟ੍ਰੋਜਨ, ਵਰਮਸ, ਲਾਜ਼ੀਕ ਬੰਬ, ਜਾਂ ਦੂਜੀਆਂ ਸਮੱਗਰੀਆਂ ਹੁੰਦੀਆਂ ਹਨ ਜੋ ਤਕਨਾਲੋਜੀ ਲਈ ਖਤਰਨਾਕ ਜਾਂ ਨੁਕਸਾਨਦਾਇਕ ਹੁੰਦੀਆਂ ਹਨ
 • ਕਿਸੇ ਵੀ ਤਰ੍ਹਾਂ ਦੀਆਂ ਫਾਈਲਾਂ, ਟੇਬਲਸ ਜਾਂ ਦਸਤਾਵੇਜ਼ਾਂ ਸਮੇਤ, TikTok ਉੱਤੇ ਆਧਾਰਿਤ ਕਿਸੇ ਵੀ ਉਤਪਾਦ ਨੂੰ ਸੋਧਣ, ਅਨੁਕੂਲ ਬਣਾਉਣ, ਅਨੁਵਾਦ ਕਰਨ, ਰਿਵਰਸ ਇੰਜੀਨੀਅਰਿੰਗ ਕਰਨ, ਡਿਸੈਂਬਲ ਕਰਨ, ਡੀਕਮਪਾਈਲ ਕਰਨ, ਜਾਂ ਉਸ ਵਰਗਾ ਉਤਪਾਦ ਬਣਾਉਣ ਦੀ ਕੋਸ਼ਿਸ਼ ਨਾ ਕਰੋ, ਨਾ ਹੀ TikTok ਵਿੱਚ ਸ਼ਾਮਲ ਕਿਸੇ ਵੀ ਸੋਰਸ ਕੋਡ, ਐਲਗੋਰਿਥਮ, ਵਿਧੀ, ਜਾਂ ਤਕਨੀਕ ਨੂੰ ਦੁਬਾਰਾ ਤਿਆਰ ਕਰਨ ਦੀ ਕੋਸ਼ਿਸ਼ ਕਰੋ।
 • TikTok ਵਿੱਚੋਂ ਜਾਣਕਾਰੀ ਇਕੱਤਰ ਕਰਨ ਲਈ ਸਵੈਚਾਲਿਤ ਸਕ੍ਰਿਪਟਾਂ ਦੀ ਵਰਤੋਂ ਨਾ ਕਰੋ।

ਸਾਡੇ ਭਾਈਚਾਰੇ ਦਾ ਇੱਕ ਸ਼ਾਨਦਾਰ ਮੈਂਬਰ ਬਣਨ ਲਈ ਅਤੇ ਸਾਰੇ ਵਰਤੋਂਕਾਰਾਂ ਲਈ ਇੱਕ ਸੁਰੱਖਿਅਤ ਅਤੇ ਮਜ਼ੇਦਾਰ ਥਾਂ ਬਣਾਉਣ ਵਿੱਚ ਆਪਣਾ ਯੋਗਦਾਨ ਦੇਣ ਲਈ ਤੁਹਾਡਾ ਧੰਨਵਾਦ। ਜੇ ਤੁਹਾਨੂੰ ਕੋਈ ਅਜਿਹੀ ਸਮੱਗਰੀ ਦਿਖਾਈ ਦਿੰਦੀ ਹੈ ਜੋ ਸ਼ਾਇਦ ਸਾਡੇ ਭਾਈਚਾਰੇ ਦੇ ਦਿਸ਼ਾਨਿਰਦੇਸ਼ਾਂ ਦੀ ਉਲੰਘਣਾ ਕਰ ਰਹੀ ਹੈ, ਤਾਂ ਕਿਰਪਾ ਕਰਕੇ ਉਸਦੀ ਰਿਪੋਰਟ ਕਰੋ ਤਾਂ ਜੋ ਅਸੀਂ ਉਸਦੀ ਸਮੀਖਿਆ ਕਰ ਸਕੀਏ ਅਤੇ ਢੁੱਕਵੀਂ ਕਾਰਵਾਈ ਕਰ ਸਕੀਏ। ਜੇ ਤੁਹਾਡੇ ਮਨ ਵਿੱਚ ਕੋਈ ਹੋਰ ਚਿੰਤਾ ਹੈ ਤਾਂ ਕਿਰਪਾ ਕਰਕੇ ਸਾਡੇ ਨਾਲ privacy@tiktok.com ‘ਤੇ ਸੰਪਰਕ ਕਰੋ।

Updated on April 16, 2019

Was this article helpful?